english
 

ਡੌਨ 45 ਸਾਲ ਦੀ ਉਮਰ ਦਾ ਵਕੀਲ ਹੈ ਜਿਸ ਨੇ ਪਿਛਲੇ 25 ਸਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਕੰਮ ਕਰਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਰਹਿਣ-ਸਹਿਣ ਦੀਆਂ ਹਾਲਤਾਂ ਸੁਧਾਰਨ ਲਈ ਕੰਮ ਕਰਦੇ ਹੋਏ ਬਿਤਾਏ ਹਨ।

ਵੈਨਕੂਵਰ ਕਿੰਗਜ਼ਵੇਅ ਦਾ ਲੰਮੇ ਸਮੇਂ ਤੋਂ ਵਸਨੀਕ, ਉਹ ਤਕੜੀ ਨੁਮਾਇੰਦਗੀ ਕਰਨਾ ਚਾਹੁੰਦਾ ਹੈ ਅਤੇ ਹਲਕੇ ਵਿਚ ਲੋਕਤੰਤਰ ਲਈ ਆਦਰ ਮੁੜ ਕੇ ਕਾਇਮ ਕਰਨਾ ਚਾਹੁੰਦਾ ਹੈ।

ਡੌਨ ਨੇ ਆਪਣੀ ਪੜ੍ਹਾਈ 1981 ਤੋਂ ਲੈ ਕੇ 1988 ਤੱਕ ਯੂਨੀਵਰਸਿਟੀ ਆਫ ਅਲਬਰਟਾ ਵਿਚ ਕੀਤੀ, ਅਤੇ ਪੋਲਿਟੀਕਲ ਸਾਇੰਸ ਅਤੇ ਕਾਨੂੰਨ ਵਿਚ ਦੋ ਡਿਗਰੀਆਂ ਹਾਸਲ ਕੀਤੀਆਂ।

ਯੂਨੀਵਰਸਿਟੀ ਵਿਚ ਹੋਣ ਵੇਲੇ, ਡੌਨ ਵਿਦਿਆਰਥੀ ਰਾਜਨੀਤੀ ਅਤੇ ਸਮਾਜਿਕ ਇਨਸਾਫ ਦੇ ਵਿਸ਼ਿਆਂ ਵਿਚ ਬਹੁਤ ਸਰਗਰਮ ਸੀ। ਵਿਦਿਆਰਥੀ ਲੀਡਰ ਦੇ ਤੌਰ ‘ਤੇ ਡੌਨ ਸਟੂਡੈਂਟ ਗਵਰਨਮੈਂਟ ਵਿਚ ਦੋ ਵਾਰੀ ਪ੍ਰਤੀਨਿਧ ਦੇ ਤੌਰ ‘ਤੇ ਚੁਣਿਆ ਗਿਆ ਅਤੇ ਉਹ ਨਸਲੀ ਵਿਤਕਰੇ ਦੇ ਵਿਰੋਧ ਵਿਚ, ਤੀਸਰੇ ਸੰਸਾਰ ਅਤੇ ਸ਼ਾਂਤੀ ਲਹਿਰਾਂ ਦੇ ਹੱਕ ਵਿਚ ਸਰਗਰਮ ਸੀ।

ਗਰੈਜੂਏਸ਼ਨ ਤੋਂ ਬਾਅਦ, ਡੌਨ ਨੇ ਇਕ ਕਾਰਪੋਰੇਟ ਕਮਰਸ਼ੀਅਲ ਲਾਅ ਫਰਮ ਵਿਚ ਟਰੇਨਿੰਗ ਲਈ ਅਤੇ ਉਸ ਨੂੰ 1989 ਵਿਚ ਅਲਬਰਟਾ ਬਾਰ ਵਿਚ ਦਾਖਲ ਕਰ ਲਿਆ ਗਿਆ। ਡੌਨ ਨੇ ਫਿਰ ਖੋਜੀ ਦੇ ਤੌਰ ‘ਤੇ ਅਤੇ ਫਿਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਦੇ ਪ੍ਰਬੰਧਕੀ ਸਹਾਇਕ ਦੇ ਤੌਰ ‘ਤੇ ਕੰਮ ਕੀਤਾ।

ਇਸ ਹੈਸੀਅਤ ਵਿਚ, ਡੌਨ ਨੇ ਬਿਜ਼ਨਸ ਭਾਈਚਾਰੇ ਦੀਆਂ ਕਾਨੂੰਨੀ ਲੋੜਾਂ ਦੇ ਖੇਤਰਾਂ ਵਿਚ ਅਤੇ ਇਸ ਦੇ ਨਾਲ ਨਾਲ ਸਰਕਾਰ, ਕਾਨੂੰਨਾਂ ਦੀ ਲਿਖਾਈ, ਬੱਜਟਾਂ ਦੇ ਵਿਸ਼ਲੇਸ਼ਣ ਅਤੇ ਮਜ਼ਬੂਤ ਜਨਤਕ ਨੀਤੀ ਤਿਆਰ ਕਰਨ ਦੇ ਖੇਤਰਾਂ ਵਿਚ ਸਿੱਧਾ ਤਜਰਬਾ ਹਾਸਲ ਕੀਤਾ।

1991 ਵਿਚ, ਡੌਨ ਅਤੇ ਉਸ ਦਾ ਪਰਿਵਾਰ ਵੈਨਕੂਵਰ ਆ ਗਿਆ। 1992 ਤੋਂ ਲੈ ਕੇ, ਡੌਨ ਲੀਗਲ ਰੀਸੋਰਸਿਜ਼ ਫਾਰ ਟੀਮਸਟਰੱਜ਼ ਕੈਨੇਡਾ (ਲੋਕਲ 31) ਦਾ ਡਾਇਰੈਕਟਰ ਚੱਲਿਆ ਆ ਰਿਹਾ ਹੈ।

ਇਸ ਰੋਲ ਵਿਚ, ਡੌਨ ਨੇ ਕੰਮ ਕਰਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਨੁੱਖੀ ਅਧਿਕਾਰਾਂ, ਸੇਫਟੀ ਅਤੇ ਸੁਰੱਖਿਆ ਦੀ ਹਿਫਾਜ਼ਤ ਲਈ ਕੰਮ ਕੀਤਾ ਹੈ। ੳਸ ਨੇ ਸੈਂਕੜੇ ਕੇਸ ਜਿੱਤੇ ਹਨ, ਹਜ਼ਾਰਾਂ ਨੌਕਰੀਆਂ ਦੀ ਹਿਫਾਜ਼ਤ ਕੀਤੀ ਹੈ ਅਤੇ ਲੱਖਾਂ ਡਾਲਰ ਕੰਮ ਕਰਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਦਿਵਾਏ ਹਨ।

ਡੌਨ ਨੇ ਕਾਮਿਆਂ ਨਾਲ ਚੰਗੇ ਸਬੰਧ ਬਣਾਉਣ ਵਿਚ ਮਦਦ ਕਰਨ ਲਈ ਬਹੁਤ ਸਾਰੇ ਕਾਰੋਬਾਰਾਂ ਨਾਲ ਵੀ ਕੰਮ ਕੀਤਾ ਹੈ ਅਤੇ ਬਹੁਤ ਸਾਰੀਆਂ ਪਬਲਿਕ ਸੰਸਥਾਵਾਂ ਵਿਚ ਵੀ ਸੇਵਾ ਕੀਤੀ ਹੈ ਜਿਸ ਦਾ ਦਾਇਰਾ ਟ੍ਰਾਂਸਪੋਰਟੇਸ਼ਨ ਨੀਤੀ ਤੋਂ ਲੈ ਕੇ ਕਾਨੂੰਨੀ ਸੁਧਾਰਾਂ ਤੱਕ ਫੈਲਿਆ ਹੋਇਆ ਹੈ।

ਆਪਣੀ ਕਮਿਉਨਟੀ ਵਿਚ ਸਦਾ ਸਰਗਰਮ ਰਹਿਣ ਵਾਲਾ ਡੌਨ ਹਾਕੀ ਦਾ ਕੋਚ ਰਿਹਾ ਹੈ, ਕੋ-ਅੱਪ ਰੇਡਿਓ ‘ਤੇ ਬਰੌਡਕਾਸਟਰ ਰਿਹਾ ਹੈ ਅਤੇ ਬੱਚਿਆਂ ਲਈ ਦਾਨ ਇਕੱਠਾ ਕਰਨ ਵਾਲੀ ਸੰਸਥਾ ਵੈਰਾਇਟੀ ਦਾ ਲੰਮੇਂ ਸਮੇਂ ਤੋਂ ਵਾਲੰਟੀਅਰ ਹੈ।

ਡੌਨ ਇਸ ਵੇਲੇ ਮਾਉਂਟ ਪਲੈਜ਼ੇਂਟ ਸਕੂਲ ਦੀ ਪੇਰੈਂਟ ਐਡਵਾਈਜ਼ਰੀ ਕੌਂਸਲ ਦਾ ਚੇਅਰ ਹੈ ਅਤੇ ਮੈਰੀਡੀਅਨ ਕਲਚਰਲ ਸੁਸਾਇਟੀ ਦਾ ਡਾਇਰੈਕਟਰ ਜੋ ਕਿ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲਾ ਇਕ ਗਰੁੱਪ ਹੈ ਜਿਹੜਾ ਡੇਅਕੇਅਰ, ਚਰਚ ਅਤੇ ਰਫਿਊਜੀਆਂ ਲਈ ਸੇਵਾਵਾਂ ਲਈ ਸਥਾਨ ਪ੍ਰਦਾਨ ਕਰਦਾ ਹੈ। ਉਹ ਡਿਕਨਜ਼ ਕਮਿਉਨਟੀ ਗਰੁੱਪ ਦਾ ਮੈਂਬਰ ਵੀ ਹੈ ਅਤੇ ਉਸ ਨੇ ਕਮਿਉਨਟੀ ਵਿਚ ਜੁਰਮਾਂ ਤੋਂ ਰੋਕਥਾਮ ਦੇ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਹੈ।

ਡੌਨ ਪਿਛਲੇ 23 ਸਾਲਾਂ ਤੋਂ ਸ਼ੈਰਲ ਪਾਮ ਨਾਲ ਵਿਆਹਿਆ ਹੋਇਆ ਹੈ, ਜੋ ਕਿ ਬੱਚਿਆਂ ਦੇ ਹਸਪਤਾਲ ਵਿਚ ਸਪੀਚ ਪੈਥੋਲੋਜਿਸਟ ਹੈ। ਉਨ੍ਹਾਂ ਦੇ ਤਿੰਨ ਬੱਚੇ, ਜੇਮ, ਜੌਰਡਨ ਅਤੇ ਸੀਰਸ ਹਨ।

ndplogo
Authorized by Cheryl Hewitt, Official Agent for Don Davies. Copyright (c) 2007, 2008, by the Official Agent for Don Davies.
Reproductions or usage of any portion of this Website are permitted only with the prior express written consent of the Official Agent for Don Davies.